सात साल
दोनों नैन बैरागी मेरेभर भर के आज रोए
सात समुंदर पैरों आगे
काबा दूर दूर होए
आँखों में दिये जला कर
उम्र ने लम्बी बूझ लगाई
घूँट घूँट भर पिए अँधेरे
छाने अम्बर जिसने
बरसों तक सूरज सुलगाए
बरसों तक चाँद चमकाए
अम्बर से जा कर माँगे
चाँदी तारे जिसने
ना किसी ने आकर शमा जलाई
ज़िन्दगी रही अँधेरे में लिपटी
बरसों की इस लालटेन को
रौशन किया ना किसी ने
सौ सौ बार मनाया जा कर
पर तकदीरें फिर ना मानीं
पवनों के दामन में फिर भी
बाँधे कईं कईं धागे हमने
हारे हुए हाथों से मेरे
था शमादान जब गिरने वाला
सात समंदर तैर के कोई
आया मेरे दर पे
होठों में जगा कर जादू
हाथ मेरे यूँ छुए
"कहो कलम को, इस पीड़ा की
दारु बन के पनपे"
तेरी पीड़ा, मेरी पीड़ा
और लाखों ऐसी पीड़ाएँ
तेरे आँसूं, मेरे आँसूं
और भी आँसूं कितने?
सात साल की लम्बी राह
हम हीं ना राही इसके
लाखों पुन्नू लाखों सस्सी
के पैर थलों में भुन गए
दोनों होंठ उठा कर उसने
कलम मेरी फिर छुई
दोनों नैन बैरागी उसके
भर भर के फिर रोये
: [चेतरनामा]
ਸੱਤ ਵਰੇਂ
ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇਸ੍ਸੱਟ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ
ਅਖੀਆਂ ਦੇ ਵਿਚ ਦੀਵੇ ਭਰ ਕੇ ਲਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅਮ੍ਬਰ ਜਿੰਨੇ
ਵਰਿਆਂ ਬਧੀ ਸੂਰਜ ਬਾਲੇ ਵਰਿਆਂ ਬਧੀ ਚੰਨ ਜਗਾਏ
ਅਮ੍ਬ੍ਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ
ਕਿਸੇ ਨਾ ਆ ਕੇ ਸ਼ਮਾ ਜਗਾਈ ਘੋਰ ਕਾਲਖਾਂ ਜਿੰਦ ਵਲੇਟੀ
ਵਰਿਆਂ ਦੇ ਇਸ ਬੱਤੀ ਨਾਲੋਂ ਚਾਨਣ ਰਹੇ ਵਿਛ੍ਨ੍ਨੇ
ਸੌ ਸੌ ਵਾਰ ਮ੍ਨਾਈਆ ਜਾ ਕੇ ਪਰ ਤਕਦੀਰਾਂ ਮੁੜ ਨਾ ਮਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨੇ
ਹਾਰੇ ਹੋਈ ਮੇਰੇ ਹੱਥਾਂ ਵਿਚੋਂ ਸ਼ਮਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ
ਹੋਠਾਂ ਵਿਚ ਜਗਾ ਕੇ ਜਾਦੂ ਹਥ੍ਥ ਮੇਰੇ ਓਸ ਛੋਹੇ
"ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ"
ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ
ਸੱਤਾਂ ਵਰਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲਖ੍ਹਾਂ ਪੁੰਨੂੰ ਲਖ੍ਹਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ
ਦੋਵੇਂ ਹੋਠ ਉੜਾ ਕੇ ਓਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ
: ਚੇਤਰਨਾਮਾ
No comments:
Post a Comment