Amrita Pritam

Amrita Pritam
This blog explores the poetry of Amrita Pritam. All her original poems are in Punjabi. I've translated them in Hindi. The Hindi translations are relatively straight forward and there are other authors who have translated her work in Hindi. In some cases, where I could, I have translated a few of her poems in English. This is an entirely different task from Hindi translation. I have major reservations and a few misgivings about any attempt to translate poems in general. All of those concerns apply here in full force. I consider these translations as my musings and explorations: they carry no weight and are no substitute for experiencing the poetry in Punjabi. I am acutely aware of the challenges this may pose to even Hindi readers, let alone English ones. I offer no recourse.

Sunday, January 22, 2012

मजबूर Forced ਮਜਬੂਰ 1947





While the most famous poem by Amrita on the 1947 Partition is Aaj Aakhan Waris Shah Nu, it is her lesser known poem Majboor that captures the tragedy in personal terms. It is estimated that over hundred thousand women were abducted and raped on both sides during the Partition.


मजबूर


मेरी माँ की कोख मजबूर थी 
मैं भी तो एक इन्सान हू
आज़ादी की टक्कर में 
उस चोट का निशान हूँ
उस हादसे की लकीर हूँ
जो मेरी माँ के माथे पर 
लगनी ज़रूर थी
मेरी माँ की कोख मजबूर थी 

लानत हूँ मैं वो
जो इंसान पर पड़ रही
पैदाइश हूँ उस वक़्त की
जब टूट रहे थे तारे
जब बुझ गया था सूरज
और चाँद की आँख भी बेनूर थी
मेरी माँ की कोख मजबूर थी

मैं ख्रौंड हूँ उस ज़ख़्म का
मैं धब्बा हूँ माँ के जिस्म का
मैं ज़ुल्म का वह बोझ हूँ
जो मेरी माँ ढोती रही
मेरी माँ को अपने पेट से
एक बांस आती रही

कौन जान सकता है
कितना मुश्किल है
इन्सान के ज़ुल्म को
पेट में पालना
अंग अंग झुलसना
और हड्डियों को पिघलाना

फल हूँ मैं उस वक़्त का
जब आज़ादी के पेड़ पर 
पड़ रही इक बौर थी 
मेरी माँ की कोख मजबूर थी 


Forced (1947)


When my mother's womb was forced
          I came, as a child must

I am the mark 
          of our fight 
          for Independence 
I am the scar 
          of a wound 
          left on her brow
When my mother's womb was forced

I am the shame 
          of mankind
          born at a time
          when sun and moon 
          hid their light
          and stars fell 
          dead in the night
When my mother's womb was forced

I am the scab 
          in her womb
          she had to nurse
          by burning her bones
          she smelled its stench
          in the wind
When my mother's womb was forced

I am the fruit 
          which ripened
          on the tree of Independence
When my mother's womb was forced



NOTES

Amrita uses an ingenious device in this poem to give voice to these abducted women: she chooses to write in the voice of a child born of rape during these times. This immediately makes personal and visceral thousands of such atrocities committed during that time. It is worth noting that she does not identify the child’s background or faith. What Amrita does identify is the child’s meaning to us all: I’m the scar...I’m the scab...I’m the shame...I’m the fruit.. of Independence. The poem is a devastating verdict on the price of the country's independence - and forces us to hear it from the voice of the innocent.

Amrita uses the metaphor of the womb as a contested social and personal landscape quite often in her poetry. During Partition, wombs of thousands of women were literally a political war zone and she calls out here the cost of such a war. Her womb metaphor and imagery is subtle and varied, rather than ideological. Womb is a social cost for a woman to bear in her poem Debt [Ek Ghatna], a personal salvation in Winter [Jada], and source of spiritual fire in Words [Akshar] and a place of hope in Prayer [Arz]



ਮਜਬੂਰ

ਮੇਰੀ ਮਾਂ ਦੀ ਕੁੱਖ ਮਜਬੂਰ ਸੀ 
ਮੈਂ ਭੀ ਤਾਂ ਇਕ ਇਨਸਾਨ ਹਾਂ 
ਆਜ਼ਾਦੀ ਦੀ ਟੱਕਰ ਵਿਚ
ਓਸ ਸੱਟ ਦਾ ਨਿਸ਼ਾਨ ਹਾਂ
ਓਸ ਹਾਦਸੇ ਦਾ ਚਿੰਨ ਹਾਂ
ਜੋ ਮਾੰ ਮੇਰੀ ਦੇ ਮੱਥੇ ਉੱਤੇ 
ਲੱਗਣਾ ਜ਼ਰੂਰ ਸੀ 
ਮੇਰੀ ਮਾਂ ਦੀ ਕੁੱਖ ਮਜਬੂਰ ਸੀ 

ਧਿਰਕਾਰ ਹਾਂ ਮੈਂ ਓਹ, ਜਿਹੜੀ 
ਇਨਸਾਨ ਉੱਤੇ ਪੈ ਰਹੀ
ਪੈਦਾਇਸ਼ ਹਾਂ ਉਸ ਵਕ਼ਤ ਦੀ
ਜੱਦ ਟੁੱਟ ਰਹੇ ਸੀ ਤਾਰੇ 
ਜੱਦ ਬੁਝ ਗਿਆ ਸੀ ਸੂਰਜ
ਤੇ ਚੰਦ ਵੀ ਬੇ ਨੂਰ ਸੀ
ਮੇਰੀ ਮਾਂ ਦੀ ਕੁੱਖ ਮਜਬੂਰ ਸੀ 

ਮੈਂ ਖਰੀੰਡ ਹਾਂ ਇਕ ਜ਼ਖਮ ਦਾ
ਮੈਂ ਧੱਬਾ ਹਾਂ ਮਾੰ ਦੇ ਜਿਸਮ ਦਾ
ਮੈਂ ਜ਼ੁਲਮ ਹਾਂ ਓਹ ਬੋਝ ਹਾਂ
ਜੋ ਮਾੰ ਮੇਰੀ ਢੋਂਦੀ ਰਹੀ 
ਮਾੰ ਮੇਰੀ ਨੂੰ ਪੇਟ ਚੋਂ
ਸੜਿਆੰਦ ਇਕ ਔਂਦੀ ਰਹੀ 

ਕੌਣ ਜਾਂ ਸਕਦਾ ਹੈ
ਕਿਤਨਾ ਕੁ ਮੁਸ਼ਕਿਲ ਹੈ
ਆਖਰਾਂ ਦੇ ਜ਼ੁਲਮ ਨੂੰ
ਇਕ ਪੇਟ ਦੇ ਵਿਚ ਪਾਲਣਾ 
ਅੱਗਾਂ ਨੂੰ ਝੂਲਸਣਾ 
ਤੇ ਹੱਡਾਂ ਨੂੰ ਬਾਲਣਾ

ਫਲ ਹਾਂ ਉਸ ਵਕ਼ਤ ਦਾ ਮੈਂ
ਆਜ਼ਾਦੀ ਦੀਆਂ ਬੇਰੀਆਂ ਨੂੰ
ਪੈ ਰਿਹਾ ਜਦ ਬੂਰ ਸੀ
ਮੇਰੀ ਮਾਂ ਦੀ ਕੁੱਖ ਮਜਬੂਰ ਸੀ 


Majabūra

mērī māṁ dī kukha majabūra sī 
maiṁ bhī tāṁ ika inasāna hāṁ 
āzādī dī ṭakara vica
ōsa saṭa dā niśāna hāṁ
ōsa hādasē dā cina hāṁ
jō mā mērī dē mathē utē 
lagaṇā zarūra sī 
mērī māṁ dī kukha majabūra sī 

dhirakāra hāṁ maiṁ ōha, jihaṛī 
inasāna utē pai rahī
paidā'iśa hāṁ usa vaqata dī
jada ṭuṭa rahē sī tārē 
jada bujha gi'ā sī sūraja
tē cada vī bē nūra sī
mērī māṁ dī kukha majabūra sī 

maiṁ kharīḍa hāṁ ika zakhama dā
maiṁ dhabā hāṁ mā dē jisama dā
maiṁ zulama hāṁ ōha bōjha hāṁ
jō mā mērī ḍhōndī rahī 
mā mērī nū pēṭa cōṁ
saṛi'āda ika aundī rahī 

kauṇa jāṁ sakadā hai
kitanā ku muśakila hai
ākharāṁ dē zulama nū
ika pēṭa dē vica pālaṇā 
agāṁ nū jhūlasaṇā 
tē haḍāṁ nū bālaṇā

phala hāṁ usa vaqata dā maiṁ
āzādī dī'āṁ bērī'āṁ nū
pai rihā jada būra sī
mērī māṁ dī kukha majabūra sī


majaboor

meree maan kee kokh majaboor thee 
main bhee to ek insaan hoo
aazaadee kee takkar mein 
us chot ka nishaan hoon
us haadase kee lakeer hoon
jo meree maan ke maathe par 
laganee zaroor thee
meree maan kee kokh majaboor thee 

laanat hoon main vah
jo insaan par pad rahee
paidaish hoon us vaqt kee
jab toot rahe the taare
jab bujh gaya tha sooraj
aur chaand kee aankh bhee benoor thee
meree maan kee kokh majaboor thee

main khraund hoon us zakhm ka
main dhabba hoon maan ke jism ka
main zulm ka vah bojh hoon
jo meree maan dhotee rahee
meree maan ko apane pet se
ek baans aatee rahee

kaun jaan sakata hai
kitana mushkil hai
insaan ke zulm ko
pet mein paalana
ang ang jhulasana
aur haddiyon ko pighaalana

phal hoon main us vaqt ka
jab aazaadee ke ped par 
pad rahee ik baur thee 
meree maan kee kokh majaboor thee



मेरा पता ਮੇਰਾ ਪਤਾ My Address




Amrita's autobiographical vignette, with a simple instruction on how to find her in the world tied in oppressive chains. 


मेरा पता


आज मैंने अपने घर का नंबर मिटाया है
और गली के माथे पे लगा, गली का नाम हटाया है
और हर सड़क की दिशा का नाम पोंछ दिया है

पर अगर तुमने मुझे ढूंढना ही है
तो हर देश के, हर शहर की, हर गली का दरवाज़ा खटखटाओ 
यह एक श्राप है, एक वर है
जहाँ भी तुम्हे एक स्वतन्त्र रूह की झलक मिले 
समझना वहीँ मेरा घर है



My Address


Today, I have rubbed away 
          the number on my house
          and wiped off 
          the name of my lane
          and erased directions 
          posted on every street

But should you still 
          wish to find me
          go to every country's
          every city
          and knock on the door
          of every street

Consider it a curse
          and a boon
          where ever 
          you glimpse
          a free spirit
          take it to be my home


ਮੇਰਾ ਪਤਾ 


ਅੱਜ ਮੈਂ ਆਪਣੇ ਘਰ ਦਾ ਨੰਬਰ ਮਿਟਾਇਆ ਹੈ
ਤੇ ਗਲੀ ਦੀ ਮੱਥੇ ਤੇ ਲੱਗਾ ਗਲੀ ਦਾ ਨਾਉਂ ਹਟਾਇਆ ਹੈ
ਤੇ ਹਰ ਸਡ਼ਕ ਦੀ ਦਿਸ਼ਾ ਦਾ ਨਾਉ ਪੂੰਝ ਦਿੱਤਾ ਹੈ

ਪਰ ਜੇ ਤੁਸ੍ਸਾਂ ਮੈਨੂੰ ਜ਼ਰੂਰ ਲ੍ਬ੍ਬ੍ਣਾ  ਹੈ
ਤਾਂ ਹਰ ਦੇਸ ਦੇ, ਹਰ ਸ਼ਹਰ ਦੀ, ਹਰ ਗਲੀ ਦਾ ਬੂਹਾ ਠ੍ਕੋਰੋ
ਇਹ ਇਕ ਸ੍ਰਾਪ ਹੈ, ਇਕ ਵਰ ਹੈ
ਤੇ ਜਿੱਥੇ ਵੀ ਸੁਤੰਤਰ ਰੂਹ ਦੀ ਝਲਕ ਪਵੇ 
ਸਮਝਣਾਂ ਓਹ ਮੇਰਾ ਘਰ ਹੈ

Mērā patā 

aja maiṁ āpaṇē ghara dā nabara miṭā'i'ā hai
tē galī dī mathē tē lagā galī dā nā'uṁ haṭā'i'ā hai
tē hara saṛaka dī diśā dā nā'u pūjha ditā hai

para jē tus'sāṁ mainū zarūra lbbṇā  hai
tāṁ hara dēsa dē, hara śahara dī, hara galī dā būhā ṭhkōrō
iha ika srāpa hai, ika vara hai
tē jithē vī sutatara rūha dī jhalaka pavē 
samajhaṇāṁ ōha mērā ghara hai


mera pata

aaj mainne apane ghar ka nambar mitaaya hai
aur galee ke maathe pe laga, galee ka naam hataaya hai
aur har sadak kee disha ka naam ponchh diya hai

par agar tumane mujhe dhoondhana hee hai
to har desh ke, har shahar kee, har galee ka daravaaza thakoro
yah ek shraap hai, ek var hai
jahaan bhee svatantr rooh kee jhalak mile 
samajhana vaheen mera ghar hai


Saturday, January 21, 2012

अमृता प्रीतम Amrita Pritam ਅੰਮ੍ਰਿਤਾ ਪ੍ਰੀਤਮ



An autobiographical poem that uses the metaphor of cigarette smoking. To a contemporary mind, such a metaphor maybe negative, even disgusting. However, during her time, smoking among women in India was seen as a sign of rebellion against the tradition bound elders. Amrita views the metaphor simply as way to express her mind's fire, and she was fully aware of it's rebellious nature since she was often criticised for smoking and drinking in public. 


अमृता प्रीतम 

एक दर्द था
जो सिगरट की तरह मैंने चुप चाप पिया है

सिर्फ़ कुछ नज्में हैं 
जो सिगरट से मैंने राख़ की तरह झाड़ी हैं 


Amrita Pritam


Pain:
          I inhaled it
          quietly
          like a cigarette

A few poems:
          I flicked off
          like ashes
          from the cigarette



ਅੰਮ੍ਰਿਤਾ ਪ੍ਰੀਤਮ 

ਇਕ ਦਰਦ ਸੀ --
ਜੋ ਸਿਗਰਟ ਦੀ ਤਰਾਂ ਮੈਂ ਚੁਪ ਚਾਪ ਪੀਤਾ ਹੈ

ਸਿਰਫ਼ ਕੁਝ ਨਜ਼ਮਾਂ ਹਨ --
ਜੋ ਸਿਗਰਟ ਦੇ ਨਾਲੋਂ ਮੈਂ ਰਾਖ ਵਾਂਗਣ ਝਾੜੀਆਂ 


Saturday, January 14, 2012

तेरा ख्याल The thought of you ਤੇਰਾ ਖ਼ਿਆਲ



तेरा ख्याल


तेरा ख्याल आ रहा है
दूर फ़लक पर गगन
धरती को गले लगा रहा है
तेरा ख्याल आ रहा है

The thought of you


The thought of you
          comes to me
          on the horizon
          when I see
          the sky hug the earth



ਤੇਰਾ ਖ਼ਿਆਲ

ਤੇਰਾ ਖ਼ਿਆਲ ਆ ਰਿਹੈ
ਦੂਰ ਦਿਸ ਹਦੇ 'ਤੇ ਗਗਨ
ਧਰਤੀ ਨੂੰ ਗਲ ਨਾਲ ਲਾ ਰਿਹੈ
ਤੇਰਾ ਖ਼ਿਆਲ ਆ ਰਿਹੈ

- ਸਰਘੀ ਵੇਲਾ 

[Excerpt]


Annotation


Sentiment of a lover waiting...



Tērā ḵẖi'āla ā rihai

dūra disa hadē'tē gagana

dharatī nū gala nāla lā rihai



tera khyaal aa raha hai

door falak par gagan

dharatee ko gale laga raha hai



दिया जल रहा है A Lamp is Burning ਦੀਵਾ ਇੱਕ ਜਾਗਦਾ ਪਿਆ ਏ

Annotation


Flame of an earthen lamp
Flame - life, याद


दिया जल रहा है 


बीते बरसों की वादी में
घोर चुप छाई है
ठीक उसी तरह मुझे
तेरी पहचान है
चेहरा तेरा सज रहा है
दिया एक जल रहा है

टूटी हुईं यादों के
खण्डरों में घुमती हूँ
टूँटें हुए खेलों के
कँकड़ों को चूमती हूँ

होठों से लहू बह रहा है
दिया एक जल रहा है

दिया सलामत है
रौशनी सलामत है
ज़िन्दगी का यह धागा
आग से लिपटा हुआ है
दिया एक जल रहा है

- selected verses



A Lamp is Burning


In the valley of our past
          years shrouded in silence 
          I see a shadow cast
          your face is glowing
A lamp is burning

I wander through ruins 
          of the broken memories
          kissing shattered dice 
          of our broken games
          my lips are bleeding
A lamp is burning

I salute the lamp -
          may its light remain!
          a thread of life 
          is wrapped in its flame
A lamp is burning 



ਦੀਵਾ ਇੱਕ ਜਾਗਦਾ ਪਿਆ ਏ


ਦੀਵਾ ਇੱਕ ਜਾਗਦਾ ਪਿਆ ਏ

ਵਰਿਆਂ ਦੀ ਵਾਦੀ ਵਿਚ
ਘੋਰ ਚੁਪ ਚਾਨ ਹੈ
ਉਨ੍ਨ੍ਜੇ ਦੀ ਉਨ੍ਨ੍ਜੇ ਮੈਨੂੰ
ਤੇਰੀ ਪਹਿਚਾਨ ਹੈ

ਮੁੰਹ ਤੇਰਾ ਮਘਦਾ ਪਿਆ ਏ
ਦੀਵਾ ਇੱਕ ਜਾਗਦਾ ਪਿਆ ਏ

ਭੱਜ ਗਾਈਆਂ ਯਾਦਾਂ ਦੇ
ਖੰਡਰਾਂ 'ਚ ਘੁਮਦੀ ਆਂ
ਟੁੱਟ ਗਾਈਆਂ ਖੇਡਾਂ ਦੇ
ਕੰਕਰਾਂ ਨੂੰ ਚੁਮਨੀਂ ਆਂ

ਹੋਠਾਂ ਤੋਂ ਲਹੂ ਵਗਦਾ ਪਿਆ ਏ
ਦੀਵਾ ਇੱਕ ਜਾਗਦਾ ਪਿਆ ਏ

ਦਿਆ ਸਲਾਮਤ ਹੈ!
ਰੌਸ਼ਨੀ ਸਲਾਮਤ ਹੈ!
ਜਿੰਦੂ ਦਾ ਤੰਦ ਤਾਣ 
ਕੁੱਲੀ ਦਾ ਕੱਖ ਕਾਣ 
ਲਾਟਾਂ ਦੇ ਲੇਖੇ ਲਗਦਾ ਪੇਆ ਏ 
ਦੀਵਾ ਇੱਕ ਜਾਗਦਾ ਪਿਆ ਏ

- ਸਰਘੀ ਵੇਲਾ







Sunday, January 8, 2012

ओ परदेसिया ਵੇ ਪਰਦੇਸੀਆ

ओ परदेसिया


पूरब ने कुछ ढूँढा 
कैसा अम्बर टटोल!

हाथ कटोरा दूध का
केसर दिया घोल!

चाँदनी लीपी रात ने 
छलकीं सुगँधें सात!

अम्बर फसलें पक गयीं 
तारे लगाएँ टाल!

अर्पी किस ने ज़िन्दगी 
चारों पल्लू खोल!

बादल भर लें आँखें 
पवनें भर लें झोल!

पँछी तोलें परों को
टहनियाँ गयीं डोल!

ला दे पँख ख़रीद के
यां रह जा हमारे पड़ोस
ओ परदेसिया!


[कुछ छंद: पैग़ाम]


ਵੇ ਪਰਦੇਸੀਆ


ਪੁਰਬ ਨੇ ਕੁਝ ਲਭਿਆ
ਕੇਹੜੇ ਅੰਬਰ ਫੋਲ!

ਹਥ੍ਥ ਕਟੋਰਾ ਦੂਧ ਦਾ
ਵਿਚ ਕੇਸਰ ਦਿੱਤਾ ਘੋਲ!

ਚਾਨਣ ਲਿੱਪੀ ਰਾਤ ਨੇ
ਸੱਤ ਸੁਘੰਧਾਂ ਡੋਹਲ!

ਅੰਬਰ ਫਸਲਾਂ ਪੱਕੀਆਂ 
ਤਾਰਿਆਂ ਲਾ ਲਏ ਬੋਹਲ!

ਬੋਹਲ - pile of freshly winnowed crop


ਅਸ੍ਸਾਂ ਕਤੰਨ ਭੈਠੀਆਂ 
ਤੰਦ ਸੁਬਕ ਤੇ ਸੋਹਲ 

ਸੁਬਕ ਤੇ ਸੋਹਲ - soft and delicate

ਭਰ ਭਰ ਲਹਛੇ ਪੌਣ ਵੇ
ਰੇਸ਼ਮੀ ਅੱਟੀ ਝੋਲ 

ਅਰਪੀ ਕਿਸ ਨੇ ਜ਼ਿੰਦ੍ਡੀ 
ਚਾਰੋਂ ਕਨਿਆਂ ਖੋਲ

ਬੱਦਲਾਂ ਭਰ ਲਈ ਅੰਖ ਵੇ 
ਪੌਣਾਂ ਭਰ ਲਈ ਝੋਲ

ਪੰਛੀ ਤੋਲੇੰ ਪਰਾਂ ਨੂੰ
ਟਾਹਣਾ ਗਾਈਆਂ ਡੋਲ 

ਲੈ ਦੇ ਖੰਬ ਵਿਕਾਂਦੜੇ
ਜਾਂ ਰਹਿ ਪਉ ਸਾਡੇ ਕੋਲ
ਵੇ ਪਰਦੇਸੀਆ !

ਵਿਕਾਂਦੜੇ - for sale; खरीद के 

: ਸੁਨ੍ਹੇੜੇ 



कल्पना Imagination ਕਲਪਨਾ

कल्पना


तारे पंक्ती बाँध खड़े
उछली अम्बर गँगा 
भर के मुँह तक घड़े 
बनी कल्पना मेहरी 

मेहरी - female water carrier


आकृत हुईं कईं उर्वशियाँ
इस मेहरी के आगे
इन्द्र सभा लगा के बैंठी
हुआ हुस्न और भी कहरी 

केहरी - calamitous


मेरे प्यार का भेद इसने
छमका मार जगाया
सोता नाग इश्क का
जागा और भी ज़हरी

भूखा अंबर हाथ भरे 
पर हाथ एक ना आएं 
सुंदर हर चन्दोरी आखिर 
एक चन्दोरी ठहरी

चन्दोरी - ornamental covering

खिल रही कपास की बूटी 
सपने तेरे हँसते
जियो कल्पना! जुग जुग जियो
सपने कातो सुन्हेरी

लाखों के तेरे ढेर में 
बता क्या हमने पाया?
एक तार प्यार की पायी 
वोह भी तार अकेली 

: [पैग़ाम]




Imagination


The stars hold their sway
          tossed by the milky way
          as Imagination
          fills her pitcher to the brim

Gorgeous goddesses 
          holding court, gather before 
          this Pitcher-carrier
          who turns sensuous, even more

With a tap, she unlocks
          the secret of my love:
          the sleeping cobra
          awakes with poisonous allure  

The hungry sky clasps
          but leaves empty handed 
          an ornament of beauty 
          is an artifice after all

The cotton buds bloom
          for your dreams cheer along
          weave the golden skein
          Imagination, may you live long!

In your heap of things
          I searched and found
          a single thread of love
          the only one around



ਕਲਪਨਾ


ਤਾਰੇ ਪੰਕਤੀ ਬੰਨ੍ਹ ਖਲੋਤੇ 
ਉੱਛਲੀ ਅੰਬਰ -ਗੰਗਾ 
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ 
ਬਣੀ ਕਲਪਨਾ ਮਹਿਰੀ 

ਕਈ ਉਰਵਸ਼ੀਆਂ ਚਾਕਰ ਹੋਈਆਂ 
ਇਸ ਮਹਿਰੀ ਦੇ ਅੱਗੇ 
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ

ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ 
ਹੋਰ ਵੀ ਹੋ ਜਾਏ ਜ਼ਹਿਰੀ

ਭੂਖੇ ਅੰਬਰ ਭਰਨ ਕਲਾਵਾਂ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦੋਰੀ, ਆਖ਼ਰ 
ਹਰ ਚੰਦੋਰੀ ਠਹਿਰੀ

ਕਲਾਵਾਂ - to clasp
ਚੰਦੋਰੀ - ornamental covering

ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹੰਸਦੇ
ਜੀ ਕਲਪਨਾ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ

ਲੱਖ ਤੇਰੇ ਅੰਬਾਰਾਂ ਵਿੰਚੋ 
ਦੱਸ ਕੀ ਲੱਭਾ ਸਾਨੂੰ?
ਇੱਕੋ ਤੰਦ ਪਿਆਰ ਦੀ ਲੱਭੀ 
ਓਹ ਵੀ ਤੰਦ ਇਕਹਿਰੀ

ਅੰਬਾਰਾਂ - heap


:  ਸੁਨ੍ਹੇੜੇ

सपने Dreams ਸੁਪਨੇ

सपने


जैसे कोई छोटा सा पंछी
जाकर गहरे कोने अंदर 
एक घोंसला बनाए

दायाँ हाथ मेरा हुआ नशीला
उसकी दो हथेलिओं में बैठा
सपने कईं सजाए 

एक दिन तृप्त हुई उन्गलीयाँ
हथेलिओं की धरती पर
कितने घर घर बनाए

फिर जैसे कोई आलता खेले
मुठ्ठिओं में भर के सपने
मेरी आँखों में उसने लगाए

आलता - red dye used in wedding ceremonies

सालों के साल बीत गए 
रंग हुआ ना फीका इनका
लाखों आसूं आए

सफ़ेद चांदनी साथ ना देवे 
आँखों में खड़े हैं सपने
रात बीतती जाए

: [पैग़ाम]


Dreams


Like a little bird
          finding a nook
          starts a nest
          deep in the sand

My right hand 
          walking drunk 
          builds dreams
          on his palms

Until one day
          playing this way
          I had built many 
          a house on his land

Then as if
          rubbing colors with joy
          he lifted his hands
          and touched my eyes

Over the years
          and through the tears 
          that I have shed
          these colors have not faded yet 

The white moonlight 
          offers no rest
          those dreams stand watch
          in my eyes, while the night crests



ਸੁਪਨੇ


ਜਿਊ ਕੋਈ ਨਿੱਕਾ ਪੰਛੀ ਜਾ ਕੇ
ਡੂੰਘੀ ਸੰਘਣੀ ਰਖ ਦੇ ਅੰਦਰ
ਇਕ ਆਲਣਾ ਪਾਏ

ਸੰਘਣੀ - protected corner

ਸੱਜਾ ਹਥ ਮੇਰਾ ਨਸ਼ਿਆਇਆ 
ਉਹਦੀਆਂ ਦੋ ਤਲੀਆਂ ਵਿਚ ਬੈਠਾ
ਸੁਪਨੇ ਕਈ ਬਣਾਏ

ਇਕ ਦਿਨ ਰੱਜ ਖੇਡੀਆਂ ਉਂਗਲਾਂ
ਤਲੀਆਂ ਦੀ ਉਸ ਧਰਤੀ ਉੱਤੇ
ਕਿਤਨੇ ਘਰ ਘਰ ਪਾਏ

ਫੇਰ ਜੇਵੇਂ ਕੋਈ ਅਲਤਾ ਖੇਡੇ
ਮੁਠਾਂ ਦੇ ਵਿਚ ਭਰ ਕੇ ਸੁਪਨੇ
ਅੰਖਾਂ ਨੂੰ ਓਸ ਲਾਏ

ਵਰਿਆਂ ਉੱਤੇ ਵਰੇੰ ਬੀਤ ਗਏ
ਰੰਗ ਕੋਈ ਨਾ ਖੁਰੇ ਇੰਨਾ ਦਾ
ਲਖਾਂ ਅਥਰੂ ਆਏ

ਚਿੱਟਾ ਚਾਨਣ ਢੋਈ ਨਾ ਦੇਵੇ 
ਅਖਾਂ ਵਿਚ ਖਲੋਤੇ ਸੁਪਨੇ
ਰਾਤ ਬੀਤਦੀ ਜਾਏ


:  ਸੁਨ੍ਹੇੜੇ


एक ख़त A Letter ਇੱਕ ਖ਼ਤ

एक ख़त

यह रात सारी तेरे 
ख्यालों में गुज़ार कर
अभी अभी जागी हूँ 
सातों स्वर्ग सँवार कर

यह रात रहमतों की
बदली बरसती रही
यह रात तेरे वादों को
पूरा करती रही 

पंछिओं की कतार बन 
ख्याल कोई आते रहे 
होंठ मेरे, महक तेरे
साँस की पीते रहे

बहुत ऊँची हैं दीवारें 
रौशनी दिखती नहीं 
रात सपने खेलती है
और कुछ कहती नहीं 

हर मेरा नगमा, जैसे 
कोई ख़त मैं लिखती रही
हैरान हूँ, एक पंक्ती भी
तुम तक पहुँचती नहीं? 

: [पैग़ाम]



A Letter


I awoke having spent
          the night in your thoughts
I awoke after the seven heavens 
          had been crossed

All night it rained
          from clouds full of grace
The night fulfilled 
          every promise you had made

All night your thoughts
          flew like birds in a flock
And my lips drank
          the scent of your breath I caught

The walls are too high 
          I see no light behind 
The night plays dreams
          betrays nothing to the mind

My every song was like a letter 
          I wrote you
I am surprised 
          has not a line yet reached you?



ਇੱਕ ਖ਼ਤ


ਇਹ ਰਾਤ ਸਾਰੀ ਤੇਰੇ
ਖਿਆਲਾਂ ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ
ਭਹਿਸ਼੍ਤਾਂ ਉਸਾਰ ਕੇ

ਭਹਿਸ਼੍ਤਾਂ ਉਸਾਰ - heavens imagined

ਇਹ ਰਾਤ, ਜੀਕਣ ਰਹਿਮਤਾਂ ਦੀ
ਬ੍ਬਦ੍ਲੀ ਵਰਦੀ ਰਹੀ
ਇਹ ਰਾਤ, ਤੇਰੇ ਵਾਦਿਆਂ ਨੂੰ
ਪੂਰੀਆਂ ਕਰਦੀ ਰਹੀ

 ਪੰਚ੍ਚਿਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉੰਦੇ ਰਹੇ
ਹੋਂਠ ਮੇਰੇ, ਸਾਹ ਤੇਰੇ ਦੀ
ਮਹਕ ਨੂੰ ਪੀਂਦੇ ਰਹੇ

ਬਹੁਤ ਉਚੀਆਂ ਹਨ ਦੀਵਾਰਾਂ
ਰੌਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ

ਹਰ ਮੇਰਾ ਨਗਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁਜਦੀ ਨਹੀਂ ?


:  ਸੁਨੇਹੁੜੇ




Ika ḵẖata

iha rāta sārī tērē
khi'ālāṁ ca guzāra kē
huṇē huṇē jāgī hāṁ, satē
bhahiśtāṁ usāra kē

bhahiśtāṁ usāra - heavens imagined

iha rāta, jīkaṇa rahimatāṁ dī
bbadlī varadī rahī
iha rāta, tērē vādi'āṁ nū
pūrī'āṁ karadī rahī

 pacci'āṁ dī ḍāra baṇa kē
ḵẖi'āla kō'ī ā'udē rahē
hōṇṭha mērē, sāha tērē dī
mahaka nū pīndē rahē

bahuta ucī'āṁ hana dīvārāṁ
rauśanī disadī nahīṁ
rāta supanē khēḍadī hai
hōra kujha dasadī nahīṁ

hara mērā nagamā jivēṁ
maiṁ ḵẖata kō'ī likhadī rahī
hairāna hāṁ, ika satara vī
tērē taka pujadī nahīṁ?


ek khat
yah raat saaree tere 
khyaalon mein guzaar kar
abhee abhee jaagee hoon 
saaton svarg sanvaar kar

yah raat rahamaton kee
badalee barasatee rahee
yah raat tere vaadon ko
poora karatee rahee 

panchhion kee kataar ban 
khyaal koee aate rahe 
honth mere, mahak tere
saans kee peete rahe

bahut oonchee hain deevaaren 
raushanee dikhatee nahin 
raat sapane khelatee hai
aur kuchh kahatee nahin 

har mera nagama, jaise 
koee khat main likhatee rahee
hairaan hoon, ek panktee bhee
tum tak pahunchatee nahin?


Thursday, January 5, 2012

मोहब्बत ਮੁਹੱਬਤ

मोहब्बत

सूरज मुखी मोहब्बत तेरी
दिल का अम्बर मेरा
धरती बोले आँखों देखा 
हुआ इश्क सवेरा

सूरज मुखी मोहब्बत तेरी
जैसे जैसे चड़ती
नदियों में बहे रौशनी
धरती मल मल नहाए 

सूरज मुखी मोहब्बत तेरी
बुन ले चादर किरणें
सेज तेरी के फुलों से  
आज अनहद दिया सुनाई 

सूरज मुखी मोहब्बत तेरी
सातों रँग हैं खिलते
कणकों ने आज सच्चे मोती 
ज़ुल्फ़ों में हैं गूँदे 

: कस्तूरी



ਮੁਹੱਬਤ

ਸੂਰਜ ਮੁਖੀ ਮੁਹੱਬਤ ਤੇਰੀ
ਦਿਲ ਦਾ ਅੰਬਰ ਮੇਰਾ 
ਧਰਤੀ ਆਖੇ ਅੱਖੀਂ ਡਿੱਠਾ 
ਹੋਹਿਆ ਇਸ਼ਕ਼ ਸਵੇਰਾ

ਸੂਰਜ ਮੁਖੀ ਮੁਹੱਬਤ ਤੇਰੀ
ਜਿਉਂ ਜਿਉਂ ਚੜਦੀ ਆਵੇ
ਨਦੀਆਂ ਦੇ ਵਿਚ ਚਾਨਣ ਵੱਗੇ
ਧਰਤੀ ਮਲ ਮਲ ਨਾਵੇ

ਸੂਰਜ ਮੁਖੀ ਮੁਹੱਬਤ ਤੇਰੀ
ਕਿਰਨਾਂ ਸਾਲੂ ਉਣਿਆ
ਸੇਜ ਤੇਰੀ ਦੇ ਫੁੱਲਾਂ ਵਿਚੋਂ
ਅੱਜ ਮੈਂ ਅਨਹਦ ਸੁਨਿਆਹ

ਸੂਰਜ ਮੁਖੀ ਮੁਹੱਬਤ ਤੇਰੀ
ਸੱਤੇ ਰੰਗ ਖਿੜਦੇ
ਕਣਣਾ ਨੇ ਅੱਜ ਸੁਚ੍ਹੇ ਮੋਤੀ
ਜੁਲਫਾਂ ਦੇ ਵਿਚ ਗੁੰਦੇ


: ਕਸਤੂਰੀ 

Wednesday, January 4, 2012

सात साल ਸੱਤ ਵਰੇਂ

सात साल

दोनों नैन बैरागी मेरे
भर भर के आज रोए 
सात समुंदर पैरों आगे
काबा दूर दूर होए

आँखों में दिये जला कर
उम्र ने लम्बी बूझ लगाई
घूँट घूँट भर पिए अँधेरे
छाने अम्बर जिसने

बरसों तक सूरज सुलगाए
बरसों तक चाँद चमकाए
अम्बर से जा कर माँगे
चाँदी तारे जिसने  

ना किसी ने आकर शमा जलाई
ज़िन्दगी रही अँधेरे में लिपटी
बरसों की इस लालटेन को
रौशन किया ना किसी ने

सौ सौ बार मनाया जा कर 
पर तकदीरें फिर ना मानीं
पवनों के दामन में फिर भी
बाँधे कईं कईं धागे हमने

हारे हुए हाथों से मेरे
था शमादान जब गिरने वाला
सात समंदर तैर के कोई 
आया मेरे दर पे

होठों में जगा कर जादू 
हाथ मेरे यूँ छुए
"कहो कलम को, इस पीड़ा की
दारु बन के पनपे"

तेरी पीड़ा, मेरी पीड़ा
और लाखों ऐसी पीड़ाएँ
तेरे आँसूं, मेरे आँसूं
और भी आँसूं कितने?

सात साल की लम्बी राह 
हम हीं ना राही इसके
लाखों पुन्नू लाखों सस्सी
के पैर थलों में भुन गए 

दोनों होंठ उठा कर उसने
कलम मेरी फिर छुई
दोनों नैन बैरागी उसके
भर भर के फिर रोये

: [चेतरनामा]


ਸੱਤ ਵਰੇਂ

ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ
ਸ੍ਸੱਟ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ

ਅਖੀਆਂ ਦੇ ਵਿਚ ਦੀਵੇ ਭਰ ਕੇ ਲਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅਮ੍ਬਰ ਜਿੰਨੇ

ਵਰਿਆਂ ਬਧੀ ਸੂਰਜ ਬਾਲੇ ਵਰਿਆਂ ਬਧੀ ਚੰਨ ਜਗਾਏ
ਅਮ੍ਬ੍ਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ

ਕਿਸੇ ਨਾ ਆ ਕੇ ਸ਼ਮਾ ਜਗਾਈ ਘੋਰ ਕਾਲਖਾਂ ਜਿੰਦ ਵਲੇਟੀ
ਵਰਿਆਂ ਦੇ ਇਸ ਬੱਤੀ ਨਾਲੋਂ ਚਾਨਣ ਰਹੇ ਵਿਛ੍ਨ੍ਨੇ

ਸੌ ਸੌ ਵਾਰ ਮ੍ਨਾਈਆ ਜਾ ਕੇ ਪਰ ਤਕਦੀਰਾਂ ਮੁੜ ਨਾ ਮਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨੇ

ਹਾਰੇ ਹੋਈ ਮੇਰੇ ਹੱਥਾਂ ਵਿਚੋਂ ਸ਼ਮਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ

ਹੋਠਾਂ ਵਿਚ ਜਗਾ ਕੇ ਜਾਦੂ ਹਥ੍ਥ ਮੇਰੇ ਓਸ ਛੋਹੇ
"ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ"

ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ

ਸੱਤਾਂ ਵਰਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲਖ੍ਹਾਂ ਪੁੰਨੂੰ ਲਖ੍ਹਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ

ਦੋਵੇਂ ਹੋਠ ਉੜਾ ਕੇ ਓਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ

: ਚੇਤਰਨਾਮਾ