Amrita talks about a memory of her past love, long exiled, that comes back to pay a visit
एक घटना
तेरी यादें, बहुत देर हुई जलावतन हुईं
अभी ज़िंदा हैं या मुर्दा - कुछ पता नहीं
[जलावतन - exile]
सिर्फ एक बार एक घटना हुई
ख्यालों की रात बहुत गहरी थी,
और ऐसी चुप कि पत्ता खड़कते ही,
बरसों के कान खनकते
फिर तीन बार लगा -
ज्यूँ छाती का दरवाज़ा खड़कता
और दबे पाँव छत पर चढ़ता कोई
और नाख़ून से पिछली दीवार खुरचता
तीन बार उठ कर मैंने कुंडियां टटोलीं
अँधेरे को एक गर्भ पीड़ थी
वोह कभी कुछ कहता कभी चुप रहता
जैसे अपनी आवाज़ को दाँतों तले भींचता
और फिर एक जीती जागती आवाज़: "मैं काली कोहों से आईं हूँ
शिकारिओं की आँख से इस बदन को चुराती
पता है मुझे कि तेरा दिल आबाद है
पर है कहीं इस घुठ में ख़ाली जगह मेरे लिए?"
"ख़ाली जगह तो है ... पर तू?" घबरा कर मैंने कहा
"तू जलावतन .. कोई जगह नहीं
मैं ठीक कहती हूँ कोई जगह नहीं तेरे लिए
यह मेरे मस्तक मेरे मालिक का हुक्म है"
----------
और फिर ज्यूँ सारा अँधेरा ही कांप जाता है
वह पीछे को पलटी
और जाने से पहले करीब आई
और मेरे अस्तित्व को उसने एक बार छुआ
यूँ, जैसे कोई वतन की मिट्टी को छूता है
Exile
was exiled long ago
is it dead or alive?
I do not know
But the moonless night
was once so lost in memories
that even a rustling leaf
would have startled time
I thought I heard
a rush of tiptoes to the roof
and nails scratching on the wall
Thrice I awoke
to unlock the door
the dark moaned in labor
a voice whispered to speak
through clenched teeth
but she fell quiet again
Finally I heard the voice:
I've come from the deep
escaping the guards
I know someone
but is there an empty corner
No, my heart is not occupied
but you?
you have been exiled
there is no room
such is the edict
-----
On hearing this
a shiver ran through the dark
and the voice turned to go
but before she left
she touched me
as one touches the native soil
Ik Ghatna (Punjabi)
ਇਕ ਘਟਨਾ
ਤੇਰੀਆਂ ਯਾਦਾਂ , ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਂਆਂ - ਕੁਝ ਪਤਾ ਨਹੀਂ
ਸਿਰਫ ਇੱਕ ਵਾਰੀ ਇਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ, ਤੇ ਏਨੀ ਚੁੱਪ ਸੀ
ਕੀ ਪੱਤਾ ਖੜਕਿਆਂ ਵੀ, ਵਰ੍ਹਿਆਂ ਦੇ ਕੰਨ ਤ੍ਰਭਕਦੇ
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ 'ਤੇ ਚੜਦਾ ਕੋਈ
ਤੇ ਨਹੂੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰ੍ਹਾਂ ਇਕ ਗਰਬ ਪੀੜ ਸੀ
ਉਹ ਕਦੇ ਕੁਝ ਕਹਿੰਦਾ, ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ ਦੰਦਾਂ ਦੇ ਵਿਚ ਪੀਹਂਦਾ
ਤੇ ਫੇਰ ਜਿਉਂਦੀ ਜਾਗਦੀ ਇਕ ਸ਼ੈਅ
ਤੇ ਜਿਉਂਦੀ ਜਾਗਦੀ ਆਵਾਜ਼: "ਮੈਂ ਕਾਲੀਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ, ਬੜੀ ਮਾਂਦੀ
ਪਤਾ ਹੈਂ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁਵੀ ਸੱਖਣੀ ਕੋਈ ਥਾਂ ਮੇਰੇ ਲਈ ?"
"ਸੁਵੰ ਸੱਖਣ ਬੜੀ ਹੈਂ ਪਰ ਤੂੰ। .. " ਤ੍ਰਭਕ ਕੇ ਮੈਂ ਆਖਿਆ
"ਤੂੰ ਜਲਾਵਤਨ... ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ ਮੇਰੇ ਆਕਾ ਦਾ ਹੁਕਮ ਹੈ"
--------
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ ਹੈ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇਕ ਵਾਰ ਛੋਹਿਆ, ਹੋਲੀ ਜਹੀ
ਇੰਜ , ਜਿਵੇਂ ਕੋਈ ਵਤਨ ਦੀ ਮਿੱਟੀ ਨੂੰ ਛੋਹਂਦਾ ਹੈ ....
ਫੇਰ ਤਿੰਨ ਵਾਰਾਂ ਜਾਪਿਆ
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਤੇ ਫੇਰ ਜਿਉਂਦੀ ਜਾਗਦੀ ਇਕ ਸ਼ੈਅ
"ਸੁਵੰ ਸੱਖਣ ਬੜੀ ਹੈਂ ਪਰ ਤੂੰ। .. " ਤ੍ਰਭਕ ਕੇ ਮੈਂ ਆਖਿਆ
--------
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ ਹੈ