Today, I call Waris Shah,
“Speak from inside your grave”
And turn, today,
the book of love’s next page
Once, Heer a daughter of Punjab cried;
for her you wrote a wailing saga...
Today, a million daughters,
cry to you, Waris Shah
Rise! O’ narrator of the grieving;
rise! …... look at your Punjab
Today, fields are lined with corpses,
and blood fills the Chenab
Someone has mixed poison
in the five rivers’ flow
Their deadly water is, now,
irrigating our lands galore
This fertile land is sprouting,
venom from every pore
The sky is turning red
from endless cries of gore
The toxic forest wind,
screams from inside its wake
Turning each flute’s bamboo-shoot,
into a deadly snake
With the first snake-bite;
charmers lost their spell
The second bite turned all and sundry,
into snakes, as well
Drinking from this deadly stream,
filling the land with bane
Slowly, Punjab’s limbs have turned black
and blue, with pain
The street-songs have been silenced;
cotton threads are snapped
Girls have left their playgroups;
the spinning wheels are cracked
Our wedding beds are boats,
their logs have cast away
Our hanging swing,
the Pipal tree has broken in disarray
Lost is the flute, which once,
blew sounds of the heart
Ranjha’s brothers, today,
no longer know this art
Blood rained on our shrines;
drenching them to the core
Damsels of amour, today,
sit crying at their door
Today everyone is Heer’s nemesis’
thieves of beauty and ardor...
Where can we find, today,
another Warish Shah, once more
Today, I call Waris Shah,
“Speak from inside your grave”
And turn, today,
the book of love’s next page
ਆਖਾਂ ਵਾਰਿਸ ਸ਼ਾਹ ਨੂੰ
ਅਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬੇ ਇਸ਼ਕ਼ ਦਾ ਕੋਈ ਅਗਲਾ ਵਰਕ ਫੋਲ !
ਇਕ ਕੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅਜ ਲੱਖਾਂ ਧੀਆਂ ਰੋਂਦਿਆਂ ਤੈਨੂੰ ਵਾਰਿਸਸ਼ਾਹ ਨੂੰ ਕਹਿਣ:
ਵੇ ਦਰਦਮੰਦਾਂ ਦੀਆ ਦਰਦੀਆਂ ! ਉਠ ਤਕ ਆਪਣਾ ਪੰਜਾਬ
ਅਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿਚ ਦਿੱਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿੱਠ ਗਿੱਠ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆਂ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਓਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ
ਗਲਿਓਂ ਟੁੱਟੇ ਗੀਤ ਗੀਤ ਫਿਰ ਤੱਕਲਿਉਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤਿਆਂ ਰੋੜ
ਸਣੇ ਡਾਲੀਆਂ ਪੀਂਘ ਅਜ ਪਿੱਪਲਾਂ ਦਿੱਤੀ ਤੋੜ
ਜਿਥੇ ਵੱਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਓਹਦੀ ਜਾਚ
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜ਼ਾਦੀਆਂ ਅਜ ਵਿਚ ਮਜ਼ਾਰਾਂ ਰੋਣ
ਅਜ ਸੱਭੇ ਕੈਦੇ ਬਣ ਗਏ ਹੁਸਨ ਇਸ਼ਕ ਦੇ ਚੋਰ
ਅਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ
ਅਜ ਆਖਾਂ ਵਾਰਿਸ ਸ਼ਾਹ ਨੂੰ ਤੂੰਹੇਂ ਕਬਰਾਂ ਵਿਚੋਂ ਬੋਲ !
ਤੇ ਅਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
Ākhāṁ vārisa śāha nū
aja ākhāṁ vārisa śāha nū kitōṁ kabarāṁ vicōṁ bōla!
Tē aja kitābē iśaqa dā kō'ī agalā varaka phōla!
Ika kō'ī sī dhī pajāba dī tū likha likha mārē vaiṇa
aja lakhāṁ dhī'āṁ rōndi'āṁ tainū vārisaśāha nū kahiṇa:
Vē daradamadāṁ dī'ā daradī'āṁ! Uṭha taka āpaṇā pajāba
aja bēlē lāśāṁ vichī'āṁ tē lahū dī bharī canāba
kisē nē pajāṁ pāṇī'āṁ vica ditī zahira ralā
tē unhāṁ pāṇī'āṁ dharata nū ditā pāṇī lā
isa zarakhēza zamīna dē lū lū phuṭi'ā zahira
giṭha giṭha caṛī'āṁ lālī'āṁ phuṭa phuṭa caṛi'āṁ kahira
vihu valisī vā phira vaṇa vaṇa vagī jā
ōhanē hara ika vānsa dī vajhalī ditī nāga baṇā
pahilā ḍaga madārī'āṁ matra ga'ē gu'āca
dūjē ḍaga dī laga ga'ī jaṇē khaṇē nū lāga
lāgāṁ kīlē lōka mūha basa phira ḍaga hī ḍaga
palō palī pajāba dē nīlē pai ga'ē aga
gali'ōṁ ṭuṭē gīta gīta phira takali'uṁ ṭuṭī tada
trijaṇōṁ ṭuṭī'āṁ sahēlī'āṁ carakhaṛē ghūkara bada
saṇē sēja dē bēṛī'āṁ luḍaṇa diti'āṁ rōṛa
saṇē ḍālī'āṁ pīṅgha aja pipalāṁ ditī tōṛa
jithē vajadī sī phūka pi'āra dī vē uha vajhalī ga'ī gu'āca
rān̄jhē dē sabha vīra aja bhula ga'ē ōhadī jāca
dharatī tē lahū vasi'ā kabarāṁ pa'ī'āṁ cōṇa
prīta dī'āṁ śāhazādī'āṁ aja vica mazārāṁ rōṇa
aja sabhē kaidē baṇa ga'ē husana iśaka dē cōra
aja kithōṁ li'ā'ī'ē labha kē vārisa śāha ika hōra
aja ākhāṁ vārisa śāha nū tūhēṁ kabarāṁ vicōṁ bōla!
Tē aja kitābē iśaka dā kō'ī agalā varakā phōla !
aaj boloon vaaris shaah ko, too kaheen kabron se bol
aur kitaabe-ai-ishq ka koee agala panna khol
ek roee thee betee panjaab kee, toone likh dee thee karun gaatha
aaj laakhon betiyaan ro raheen, tujhe, vaaris shaah, se kah raheen ...
too peediton ke sang peedit! uth dekh apana panjaab
aaj kheton mein bichhee hain laashen, aur lahoo se bharee hai chenaab
No comments:
Post a Comment