मैं चुप, शाँत और स्थिर खड़ी थी
सिर्फ़ पास बहते समुन्दर में तूफ़ान था
फिर समुन्दर को रब जाने क्या ख्याल आया
उसने अपने तूफान की एक पोटली बाँधी
मेरे हाथ में पकड़ाई और हँस के कुछ दूर हो गया
हैरान थी -- पर उसका चमत्कार पकड़ लिआ
पता था --- कि ऐसी घटना कभी सदिओं में होती है
लाखों ख्याल आए, माथे पर झिलमिलाए
पर खड़ी रह गयी, कि इस को उठा कर
आज अपने शहर में मैं कैसे जाऊँगी?
मेरे शहर की हर गली तंग है
मेरे शहर की हर छत नींची है
मेरे शहर की हर आड़ चुगली है ...
मैंने सोचा -- अगर तू कहीं मिले
तो समुन्दर की तरह इसे छाती पे रख कर
हम दो किनारों की तरह हँस सकते थे
और नीची छतों
और तंग गलिओं के शहर में बस सकते थे
और दिन उतरते समय
समुन्दर का तूफान समुन्दर को लौटा दिया
अब रात पड़ने को है तो तू मिला है
तू भी उदास, चुप, शांत और स्थिर, मैं भी उदास, चुप, शांत, और स्थिर
सिर्फ़ - दूर बहते समुन्दर में तूफ़ान है
A Rendezvous
Only a storm raged in the sea
next to me
God knows what the sea thought:
It tied the storm in a knot,
placed the bundle in my palm,
stood back, and laughed
I stood in wonder;
but I held the miracle in the palm
knowing such events happen,
only once in an eon
A million thoughts raced through my head
into my town?
My town, where
every street is narrow
every roof is low
every wall has ears
I pondered:
if I ever found you,
we could keep the bundle
And even in this town
of narrow streets and low roofs,
we could live on our own
But all my afternoon was spent
I returned to the sea its storm
Now, as the night draws near
I have found you
You are silent, calm and alone
I too am silent, calm and alone
only the storm rages in the distant sea
इक मुलाकात
मैं चुੱप शांत ते अडोल खड़ी सां सिरफ कोल वगदे समुंदर दे विच तूफ़ान सी ... फिर समुंदर नूं रੱब जाणे की ख़िआल आइआ उस आपणे तूफ़ान दी इक पोटली बनीं मेरे हੱथां 'च फड़ाई, ते हੱस के कुझ परां हो गिआ ... हैरान सां --- पर उस दा चमतकार फड़ लिआ पता सी --- कि जिही घटना कदे सदीआं 'च हुंदी है .... लੱखां ख़िआल आए, मੱथे 'च झिलमिलाए पर खलोती रहि गई, कि इस नूं चुੱक के अੱज आपणे शहिर विच मैं किवें जावांगी ? मेरे शहिर दी हर गली भीड़ी है मेरे शहिर दी हर छੱत नीवीं है मेरे शहिर दी हर कंध चुगली है .... मैं सोचिआ --- जे तूं किते लੱबे तां समुंदर दी तर्हां इहनूं छाती ते रੱख के असी दो किनारिआं दी तर्हां हੱस सकदे सां ते नीवीआं छੱतां, ते भीड़ीआं गलीआं दे शहिर विच वੱस सकदे सां ... पर सारी दुपहिर तैनूं लੱभदिआं बीती ते आपणी अੱग दा मैं आपे ही घुੱट पीता, मैं इक कला किनारा, किनारे नूं खोर लीता, ते दिहुं लहिण वेले --- समुंदर दा तूफ़ान समुंदर नूं मोड़ दिੱता .... हुण रात पैण लੱगी तां तूं मिलिआं एं तूं वी उदास, चुੱप, शांत, ते अडोल, मैं वी उदास, चुੱप, शांत, ते अडोल सिरफ --- दूर वगदे समुंदर दे विच तूफ़ान है। ...
ਇਕ ਮੁਲਾਕਾਤ
ਮੈਂ ਚੁੱਪ ਸ਼ਾਂਤ ਤੇ ਅਡੋਲ ਖੜੀ ਸਾਂ
ਸਿਰਫ ਕੋਲ ਵਗਦੇ ਸਮੁੰਦਰ ਦੇ ਵਿਚ ਤੂਫ਼ਾਨ ਸੀ ...
ਫਿਰ ਸਮੁੰਦਰ ਨੂੰ ਰੱਬ ਜਾਣੇ ਕੀ ਖ਼ਿਆਲ ਆਇਆ
ਉਸ ਆਪਣੇ ਤੂਫ਼ਾਨ ਦੀ ਇਕ ਪੋਟਲੀ ਬਨੀੰ
ਮੇਰੇ ਹੱਥਾਂ 'ਚ ਫੜਾਈ, ਤੇ ਹੱਸ ਕੇ ਕੁਝ ਪਰਾਂ ਹੋ ਗਿਆ ...
ਹੈਰਾਨ ਸਾਂ --- ਪਰ ਉਸ ਦਾ ਚਮਤਕਾਰ ਫੜ ਲਿਆ
ਪਤਾ ਸੀ --- ਕਿ ਜਿਹੀ ਘਟਨਾ ਕਦੇ ਸਦੀਆਂ 'ਚ ਹੁੰਦੀ ਹੈ ....
ਲੱਖਾਂ ਖ਼ਿਆਲ ਆਏ, ਮੱਥੇ 'ਚ ਝਿਲਮਿਲਾਏ
ਪਰ ਖਲੋਤੀ ਰਹਿ ਗਈ, ਕਿ ਇਸ ਨੂੰ ਚੁੱਕ ਕੇ
ਅੱਜ ਆਪਣੇ ਸ਼ਹਿਰ ਵਿਚ ਮੈਂ ਕਿਵੇਂ ਜਾਵਾਂਗੀ ?
ਮੇਰੇ ਸ਼ਹਿਰ ਦੀ ਹਰ ਗਲੀ ਭੀੜੀ ਹੈ
ਮੇਰੇ ਸ਼ਹਿਰ ਦੀ ਹਰ ਛੱਤ ਨੀਵੀਂ ਹੈ
ਮੇਰੇ ਸ਼ਹਿਰ ਦੀ ਹਰ ਕੰਧ ਚੁਗਲੀ ਹੈ ....
ਮੈਂ ਸੋਚਿਆ --- ਜੇ ਤੂੰ ਕਿਤੇ ਲੱਬੇ
ਤਾਂ ਸਮੁੰਦਰ ਦੀ ਤਰ੍ਹਾਂ ਇਹਨੂੰ ਛਾਤੀ ਤੇ ਰੱਖ ਕੇ
ਅਸੀ ਦੋ ਕਿਨਾਰਿਆਂ ਦੀ ਤਰ੍ਹਾਂ ਹੱਸ ਸਕਦੇ ਸਾਂ
ਤੇ ਨੀਵੀਆਂ ਛੱਤਾਂ,
ਤੇ ਭੀੜੀਆਂ ਗਲੀਆਂ ਦੇ ਸ਼ਹਿਰ ਵਿਚ ਵੱਸ ਸਕਦੇ ਸਾਂ ...
ਪਰ ਸਾਰੀ ਦੁਪਹਿਰ ਤੈਨੂੰ ਲੱਭਦਿਆਂ ਬੀਤੀ
ਤੇ ਆਪਣੀ ਅੱਗ ਦਾ ਮੈਂ ਆਪੇ ਹੀ ਘੁੱਟ ਪੀਤਾ,
ਮੈਂ ਇਕ ਕਲਾ ਕਿਨਾਰਾ, ਕਿਨਾਰੇ ਨੂੰ ਖੋਰ ਲੀਤਾ,
ਤੇ ਦਿਹੁੰ ਲਹਿਣ ਵੇਲੇ ---
ਸਮੁੰਦਰ ਦਾ ਤੂਫ਼ਾਨ ਸਮੁੰਦਰ ਨੂੰ ਮੋੜ ਦਿੱਤਾ ....
ਹੁਣ ਰਾਤ ਪੈਣ ਲੱਗੀ ਤਾਂ ਤੂੰ ਮਿਲਿਆਂ ਏਂ
ਤੂੰ ਵੀ ਉਦਾਸ, ਚੁੱਪ, ਸ਼ਾਂਤ, ਤੇ ਅਡੋਲ, ਮੈਂ ਵੀ ਉਦਾਸ, ਚੁੱਪ, ਸ਼ਾਂਤ, ਤੇ ਅਡੋਲ
ਸਿਰਫ --- ਦੂਰ ਵਗਦੇ ਸਮੁੰਦਰ ਦੇ ਵਿਚ ਤੂਫ਼ਾਨ ਹੈ। ...
No comments:
Post a Comment